October 30, 2026

ਚੰਨ ਦੇ ਦੀਦਾਰ ਨਾਲ ਖਿੜੇ ਸੁਹਾਗਣਾਂ ਦੇ ਚਿਹਰੇ, ਸ਼ਰਧਾ ਤੇ ਪ੍ਰੇਮ ਦੇ ਰੰਗਾਂ ’ਚ ਰੰਗਿਆ ਜੈਤੋ

0
WhatsApp Image 2026-10-29 at 7.30.48 PM

 

ਪਤੀ ਦੀ ਲੰਮੀ ਉਮਰ ਲਈ ਰੱਖਿਆ ਨਿਰਜਲ ਵਰਤ; ਮਹਿੰਦੀ, ਸ਼ਿੰਗਾਰ ਤੇ ਪੂਜਾ ਸਮੱਗਰੀ ਦੀ ਖ਼ਰੀਦਦਾਰੀ ਨਾਲ ਬਾਜ਼ਾਰਾਂ ’ਚ ਰਹੀ ਰੌਣਕ

ਜੈਤੋ, 29 ਅਕਤੂਬਰ (ਮਨਜੀਤ ਸਿੰਘ ਢੱਲਾ) 

ਸੁਹਾਗਣਾਂ ਦੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਜੈਤੋ ਸ਼ਹਿਰ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਔਰਤਾਂ ਨੇ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਨਿਰਜਲ ਵਰਤ ਰੱਖਿਆ।
ਤਿਉਹਾਰ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਕਈ ਦਿਨਾਂ ਤੋਂ ਰੌਣਕ ਬਣੀ ਹੋਈ ਸੀ। ਮਹਿੰਦੀ ਲਗਾਉਣ ਵਾਲਿਆਂ, ਬਿਊਟੀ ਪਾਰਲਰਾਂ, ਮਨਿਆਰੀ ਦੀਆਂ ਦੁਕਾਨਾਂ ਅਤੇ ਫਲ ਵਿਕਰੇਤਾਵਾਂ ਕੋਲ ਔਰਤਾਂ ਦੀ ਚਹਿਲ-ਪਹਿਲ ਰਹੀ। ਸੁਹਾਗਣਾਂ ਨੇ ਚੂੜੀਆਂ, ਗਹਿਣਿਆਂ, ਸ਼ਿੰਗਾਰ ਅਤੇ ਪੂਜਾ ਸਮੱਗਰੀ ਦੀ ਖ਼ਰੀਦਦਾਰੀ ਕੀਤੀ।
ਦੁਪਹਿਰ ਸਮੇਂ ਔਰਤਾਂ ਨੇ ਸਾਂਝੇ ਸਥਾਨਾਂ ’ਤੇ ਇਕੱਠੀਆਂ ਹੋ ਕੇ ਕਰਵਾ ਚੌਥ ਦੀ ਕਥਾ ਸੁਣੀ ਅਤੇ ਰਵਾਇਤੀ ਰਸਮਾਂ ਨਿਭਾਈਆਂ। ਸ਼ਾਮ ਨੂੰ ਚੰਦਰਮਾ ਦੇ ਦਰਸ਼ਨ ਹੋਣ ’ਤੇ ਸੁਹਾਗਣਾਂ ਨੇ ਅਰਘ ਭੇਟ ਕੀਤਾ ਅਤੇ ਪਤੀ ਦਾ ਦੀਦਾਰ ਕਰਨ ਮਗਰੋਂ ਵਰਤ ਖੋਲ੍ਹਿਆ। ਕੁਝ ਕੁਆਰੀਆਂ ਕੁੜੀਆਂ ਨੇ ਵੀ ਚੰਗੇ ਜੀਵਨ ਸਾਥੀ ਦੀ ਕਾਮਨਾ ਨਾਲ ਵਰਤ ਰੱਖਿਆ।
ਕਰਵਾ ਚੌਥ ਮੌਕੇ ਜੈਤੋ ਵਿੱਚ ਧਾਰਮਿਕ ਸ਼ਰਧਾ, ਪਿਆਰ ਅਤੇ ਪਰਿਵਾਰਕ ਸਾਂਝ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਜੈਤੋ ਤੋਂ ਸੀਨੀਅਰ ਪੱਤਰਕਾਰ ਭੋਲਾ ਸ਼ਰਮਾ ਜੀ ਕਰਵਾ ਚੌਥ ਦੇ ਦਿਹਾੜੇ ਦੀ ਵਧਾਈ ਦਿੱਤੀ।

Leave a Reply

Your email address will not be published. Required fields are marked *