October 30, 2026

ਗਣੇਸ਼ ਮੰਦਿਰ ਚਾਰ ਮਰਲਾ ਮਾਡਲ ਹਾਊਸ ਵਿਖੇ ਕਰਵਾਚੌਥ ਤੇ ਪੂਜਾ ਅਰਚਨਾ ਕੀਤੀ 

0
IMG-20261030-WA0000

ਪਤੀ ਦੀ ਲੰਮੀ ਉਮਰ ਲਈ ਸੁਹਾਗਣਾ ਵੱਲੋਂ ਰੱਖਿਆ ਜਾਂਦਾ ਹੈ ਵਰਤ – ਪੰਡਿਤ ਰਾਜ ਮਣੀ ਝਾਅ

 

ਜਲੰਧਰ 29 ਅਕਤੂਬਰ. (ਪਰਮਿੰਦਰ ਸਿੰਘ )

 

ਕਰਵਾਚੌਥ ਦਾ ਤਿਉਹਾਰ ਜਿਥੇ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਭਾਰਤ ਵਿਚ ਹਿੰਦੂ ਧਰਮ ਦੀ ਮੰਨਤਾਂ ਅਨੁਸਾਰ ਕਈ ਯੁੱਗਾਂ ਤੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਪੂਰਾ ਦਿਨ ਬਿਨਾਂ ਨਿਰਜਲਾ ਰਹਿ ਕਿ ਇਸ ਵਰਤ ਨੂੰ ਰੱਖਦੀਆਂ ਹਨ। ਜਦੋਂ ਰਾਤ ਚੰਨ ਦਿਖਾਈ ਦਿੰਦਾ ਹੈ ਤਾਂ ਉਸ ਪਾਣੀ ਦਾ ਅਰਕ ਦੇ ਕਿ ਆਪਣੇ ਪਤੀ ਦਾ ਚਿਹਰਾ ਚੰਨ ਦੇ ਰੂਪ ਵਿੱਚ ਦੇਖਦੀਆਂ ਹਨ। ਇਸ ਸਬੰਧ ਵਿੱਚ ਗਣੇਸ਼ ਮੰਦਿਰ ਮਾਡਲ ਹਾਊਸ ਚਾਰ ਮਰਲਾ ਵਿਖੇ ਸੁਹਾਗਣਾ ਵੱਲੋਂ ਕਰਵੜਾ ਵਟਾ ਕੇ ਪੂਜਾ ਅਰਚਨਾ ਕੀਤੀ। ਇਸ ਮੌਕੇ ਤੇ ਮੰਦਿਰ ਮੁੱਖ ਪੁਜਾਰੀ ਪੰਡਿਤ ਰਾਜ ਮਣੀ ਝਾਅ ਨੇ ਸੁਹਾਗਣਾ ਨੂੰ ਕਰਵਾਚੌਥ ਦੀ ਕਥਾ ਸੁਣਾਈ ਅਤੇ ਕਰਵਾਚੌਥ ਦਾ ਵਰਤ ਕਿਉ ਰੱਖਿਆ ਜਾਂਦਾ ਹੈ। ਇਸ ਬਾਰੇ ਵਿਸਥਾਰ ਪੂਰਵਕ ਆਪਣੀ ਕਥਾ ਸੁਣਾ ਕੇ ਦੱਸਿਆ। ਇਸ ਮੌਕੇ ਤੇ ਪ੍ਰਵੀਨ ਕੁਮਾਰੀ, ਵੰਦਨਾ ਝਾਅ, ਸਾਕਸ਼ੀ ਝਾਅ, ਪਿੰਕੀ, ਸੋਨੂੰ, ਨੀਤੂ, ਮੰਨਾ, ਸ਼ਸ਼ੀ, ਰੀਤਿਕਾ, ਪਰਦੀਪ, ਰਿਆ, ਸੁਨੀਤਾ, ਜਸਪ੍ਰੀਤ, ਰੀਤੂ, ਕੰਚਨ, ਬਿਮਲਾ ਭਗਤ, ਸੁਨੀਤਾ ਟਿੱਕਾ, ਭਾਰਤੀ ਸੋਨੀ, ਪੁਸ਼ਪਾ, ਅਨੁਰਾਧਾ, ਪੂਨਮ, ਨਰੇਸ਼ ,ਰਜਨੀ ਸ਼ਰਮਾ, ਅਨੀਤਾ ਅਤੇ ਇਲਾਕੇ ਦੀ ਹੋਰ ਸੁਹਾਗਣਾ ਪੂਜਾ ਲਈ ਸ਼ਾਮਲ ਹੋਈਆਂ।

Leave a Reply

Your email address will not be published. Required fields are marked *