ਭਾਰਤੀ ਕਿਸਾਨ ਯੂਨੀਅਨ ਚੜੂਨੀ ਵਿੱਚ ਕਈ ਆਗੂ ਹੋਏ ਸ਼ਾਮਿਲ
ਜੱਥੇਦਾਰ ਰੋਸ਼ਨ ਸਿੰਘ ਸਾਗਰ, ਜਗਜੀਤ ਸਿੰਘ ਅਰੋੜਾ, ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਅਤ ਸਿੰਘ ਵਾਲੀਆਂ ਨੇ ਯੂਨੀਅਨ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ
ਲੁਧਿਆਣਾ 29 ਅਕਤੂਬਰ (ਕੁਲਵਿੰਦਰ ਸਿੰਘ ਸਲੇਮ ਟਾਬਰੀ)
ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਚੜੂਨੀ ਅਤੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਹੈਪੀ ਦੀਆਂ ਹਿਦਾਇਤਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕਾਫਲੇ ਨੂੰ ਵੱਡਾ ਕਰਦੇ ਅੱਜ ਮਹੱਤਵਪੂਰਨ ਮੀਟਿੰਗ ਯੂਨੀਅਨ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਅਤ ਸਿੰਘ ਵਾਲੀਆਂ ਦੇ ਦਫਤਰ ਵਿਖੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਰੌਸ਼ਨ ਸਿੰਘ ਸਾਗਰ ਅਤੇ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿੱਚ ਹੋਈ। ਇਹ ਮੀਟਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਅਤ ਸਿੰਘ ਵਾਲੀਆਂ ਦੀ ਦੇਖਰੇਖ ਹੇਠ ਅਤੇ ਉਹਨਾਂ ਦੇ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮਹਿਲਾ ਮੋਰਚਾ ਲੁਧਿਆਣਾ ਦੀ ਪ੍ਰਧਾਨ ਬੀਬੀ ਹਰਜਿੰਦਰ ਕੌਰ ਸ਼ਿਮਲਾਪੁਰੀ,ਬੀਬੀ ਕੰਚਨ ਲੱਧੜ, ਬੀਬੀ ਕਮਲਜੀਤ ਕੌਰ,ਸੁਮਨ ਬਾਲਾਂ,ਭਗਵੰਤੀ, ਕਮਲਜੀਤ ਕੌਰ ਸੰਜੂ, ਅਰਵਿੰਦਰ ਸਿੰਘ, ਆਦਿ ਹਾਜ਼ਰ ਸਨ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਰੋਸ਼ਨ ਸਿੰਘ ਸਾਗਰ, ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਜਗਜੀਤ ਸਿੰਘ ਅਰੋੜਾ, ਭਾਰਤੀ ਕਿਸਾਨ ਯੂਨੀਅਨ ਚੜੂਨੀ ਜ਼ਿਲਾ ਪ੍ਰਧਾਨ ਕੈਪਟਨ ਮਲਕੀਅਤ ਸਿੰਘ ਵਾਲੀਆ, ਅਤੇ ਮਹਿਲਾ ਵਿੰਗ ਲੁਧਿਆਣਾ ਦੀ ਪ੍ਰਧਾਨ ਹਰਜਿੰਦਰ ਕੌਰ ਸ਼ਿਮਲਾਪੁਰੀ ਦੀ ਅਗਵਾਈ ਹੇਠ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਉਨ੍ਹਾਂ ਨੂੰ ਜ਼ਿਮੇਵਾਰੀਆਂ ਵੀ ਦਿੱਤੀਆ ਗਈਆ ਜਿਹਨਾਂ ਵਿੱਚ ਸ ਮਨਜੀਤ ਸਿੰਘ ਸਿਆਲਕੋਟੀ, ਗਿਆਨੀ ਕਰਨੈਲ ਸਿੰਘ ਗੰਭੀਰ, ਰੁਪਿੰਦਰ ਸਿੰਘ ਰਿੰਕੂ ਆਦਿ ਸ਼ਾਮਲ ਸਨ। ਅਤੇ ਮੈਡਮ ਹਰਜਿੰਦਰ ਕੌਰ ਮਹਿਲਾ ਸ਼ਹਿਰੀ ਪ੍ਰਧਾਨ ਵੱਲੋ ਵੀ ਮਹਿਲਾ ਵਿੰਗ ਨੂੰ ਹੋਰ ਵਾਧਾ ਕਰਦੇ ਹੋਏ ਨਿਯੁਕਤੀ ਪੱਤਰ ਸੌਂਪੇ ਗਏ।
