October 31, 2026

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਵਲੋਂ ਦਸੰਬਰ 2026 ਤੱਕ ਬਲਾਕ ਪੱਧਰੀ ਚੋਣਾਂ ਕਰਵਾਉਣ ਦਾ ਫੈਸਲਾ : ਬਾਸੀ

0
WhatsApp Image 2026-10-31 at 10.08.21 AM (1)

ਜਲੰਧਰ:31 ਅਕਤੂਬਰ ( ਪਰਮਿੰਦਰ ਸਿੰਘ )

ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਫੈਡਰਲ ਕੌਂਸਲ ਦੇ ਫੈਸਲੇ ਅਨੁਸਾਰ ਪ ਸ ਸ ਫ ਜ਼ਿਲ੍ਹਾ ਜਲੰਧਰ ਵਲੋਂ ਬਲਾਕ ਪੱਧਰੀ ਚੋਣਾਂ ਦਸੰਬਰ 2026 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਪ ਸ ਸ ਫ ਜ਼ਿਲ੍ਹਾ ਕਮੇਟੀ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮਨੋਜ ਕੁਮਾਰ ਸਰੋਏ ਨੇ ਦੱਸਿਆ ਕਿ ਮੀਟਿੰਗ ਵਿੱਚ ਪ ਸ ਸ ਫ ਜ਼ਿਲ੍ਹਾ ਜਲੰਧਰ ਦੇ ਸਾਬਕਾ ਮੀਤ ਪ੍ਰਧਾਨ ਰਹੇ ਦਰਸ਼ਨ ਰਾਮ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਸਾਥੀ ਨਿਰਮੋਲਕ ਸਿੰਘ ਹੀਰਾ ਦੀ ਸੱਸ ਮਾਂ ਗੁਰਮੀਤ ਕੌਰ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾਈ ਆਗੂ ਜਰਮਨਜੀਤ ਸਿੰਘ ਬਾਠ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਪ ਸ ਸ ਫ ਦੀਆਂ ਜਥੇਬੰਦਕ ਚੋਣਾਂ ਕਰਵਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੀਟਿੰਗ ਵਿੱਚ 13 ਨਵੰਬਰ ਨੂੰ ਬਲਾਕ ਰੁੜਕਾ ਕਲਾਂ,20 ਨਵੰਬਰ ਨੂੰ ਬਲਾਕ ਨੂਰਮਹਿਲ ,26 ਨਵੰਬਰ ਨੂੰ ਬਲਾਕ ਆਦਮਪੁਰ,29 ਨਵੰਬਰ ਨੂੰ ਤਹਿਸੀਲ ਨਕੋਦਰ, 04 ਦਸੰਬਰ ਨੂੰ ਬਲਾਕ ਭੋਗਪੁਰ,08ਦਸੰਬਰ ਗੁਰਾਇਆਂ,09 ਦਸੰਬਰ ਨੂੰ ਬਲਾਕ ਫਿਲੌਰ ਅਤੇ 20 ਦਸੰਬਰ ਨੂੰ ਜਲੰਧਰ ਸ਼ਹਿਰੀ ਬਲਾਕ ਪੱਧਰੀ ਅਜਲਾਸ ਕਰਕੇ ਬਲਾਕ ਪੱਧਰੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਬਣਾਏ ਗਏ ਪ੍ਰੋਗਰਾਮ ਤਹਿਤ 18 ਨਵੰਬਰ ਨੂੰ ਚੰਡੀਗੜ੍ਹ ਵਿਖੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਬਲਾਕ ਵਾਈਜ਼ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ।ਇਹ ਗੱਡੀਆਂ ਨਕੋਦਰ ਨੂਰਮਹਿਲ, ਫਿਲੌਰ, ਗੁਰਾਇਆ, ਭੋਗਪੁਰ, ਆਦਮਪੁਰ, ਰੁੜਕਾ ਕਲਾਂ ਅਤੇ ਜਲੰਧਰ ਸ਼ਹਿਰ ਤੋਂ ਸਵੇਰੇ 8.30 ਵਜੇ ਚੰਡੀਗੜ੍ਹ ਲਈ ਰਵਾਨਾ ਹੋਣਗੀਆਂ। ਮੀਟਿੰਗ ਵਿੱਚ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ‘ਤੇ 12 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਜ਼ਿਲ੍ਹਾ ਜਲੰਧਰ ਤੋਂ 100 ਸਾਥੀ ਸ਼ਾਮਿਲ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਤਰਸੇਮ ਮਾਧੋਪੁਰੀ,ਜਾਗੀਰ ਸਿੰਘ ਸਹੋਤਾ, ਸੰਜੀਵ ਕੁਮਾਰ ਕੌਡਲ, ਕਰਨੈਲ ਫਿਲੌਰ, ਨਿਰਮੋਲਕ ਸਿੰਘ ਹੀਰਾ,ਓਮ ਪ੍ਰਕਾਸ਼, ਕਰਮਜੀਤ ਸਿੰਘ ਸੋਨੂ, ਕੁਲਦੀਪ ਵਾਲੀਆ, ਸੰਦੀਪ ਰਾਜੋਵਾਲ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ, ਬਲਬੀਰ ਸਿੰਘ ਗੁਰਾਇਆ,ਤਾਰਾ ਸਿੰਘ, ਬੀਕਾ, ਕੁਲਵੰਤ ਰੁੜਕਾ,ਅਕਲ ਚੰਦ ਸਿੰਘ, ਸੁਖਵਿੰਦਰ ਰਾਮ, ਰਾਜਿੰਦਰ ਮਹਿਤਪੁਰ, ਕੁਲਵੀਰ ਸਿੰਘ ਸ਼ਾਹਕੋਟ, ਰਾਜਿੰਦਰ ਸਿੰਘ ਭੋਗਪੁਰ ਬਲਵਿੰਦਰ ਕੁਮਾਰ ਤੋਂ ਇਲਾਵਾ ਪ ਸ ਸ ਫ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਹਾਜ਼ਰ ਸਨ ।

Leave a Reply

Your email address will not be published. Required fields are marked *